Tell a friend about this Website                              Home | About us | Advertise with us |Guestbook | Contact us   
Balle Punjab - Gateway to Punjab, Punjabi and Punjabiat.
 History | Culture | Festivals | Religions | Dances | Cities | Historical Places | Gurdwaras | Tourist Places | Punjabi Rasoi 
Welcome to  Balle Punjab - Gateway to Punjab, Punjabi and Punjabiat....
 Our Contact Numbers
 (+91) 98141 42599
 (+91) 98141 16800
 News and Views
 Punjab News
 Punjabi Events
 International News
 Special Coverage
 NRI of the Month
 Exclusive Interview
 New Zealand Tour
 Classifieds
 Matrimonials
 Jobs
 Kids Corner
 NRI Services
 Other Classifieds
 Literature
 Articles
 Books
 Short Stories
 Stories
 Poems
 Love Legends
 Famous Artists
 Famous Writers
 Utility Services
 Marriage Palaces
 Shopping Centers
 Immigration Services
 Punjabi Links
 Punjab Ministry
 Political Parties
 Gurbani
 SGPC
Online Chatting
 
Email this Website to a friend
 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 401 ਸਾਲਾ ਪ੍ਰਕਾਸ਼ ਗੁਰਪੁਰਬ 'ਤੇ ਵਿਸੇ਼ਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨਾ-ਇਤਿਹਾਸ ( -ਸ: ਸਤਨਾਮ ਸਿੰਘ ਐਡਵੋਕੇਟ )

ਜਦੌ ਹਿੰਦੁਸਤਾਨ ਦੀ ਧਾਰਮਿਕ, ਰਾਜਨੀਤਿਕ ਤੇ ਸਮਾਜਕ ਵਿਵਸਥਾ ਆਪਣੀ ਅਧੋਗਤੀ ਦੇ ਸਿਖਰ ਤੀਕ ਪੁੱਜ ਗਈ ਅਤੇ ਗਰੀਬ ਜਨਤਾ ਦੀ ਪੁਕਾਰ ਸੁਣਨ ਵਾਲਾ ਕੋਈ ਨਹੀ ਰਿਹਾ ਤਾਂ ਨਿਰੰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਗਤ ਦੇ ਕਲਿਆਣ ਲਈ ਭੇਜਿਆ ।

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਹਿਆ। (ਵਾਰ 1:23)


ਸਤਿਗੁਰੂ, ਗੁਰੂ ਨਾਨਕ ਦੇਵ ਜੀ ਨੇ ਸਾਰੇ ਧਰਮਾਂ ਦੇ ਵੱਡੇ-ਵੱਡੇ ਧਾਰਮਿਕ ਅਸਥਾਨਾਂ ਦੇ ਪੰਡਤਾਂ, ਪੁਜਾਰੀਆਂ, ਜੋਗੀਆਂ, ਨਾਥਾਂ, ਸੰਨਿਆਸੀਆਂ, ਵਾਮਮਾਰਗੀਆਂ, ਬੁੱਧ-ਜੈੇਨ ਭਿਖਸੂ਼ਆਂ ਦੇ ਜੀਵਨ-ਵਿਹਾਰ ਨੂੰ ਬੜਾ ਨੇੜਿੳਂ ਵੇਖਿਆ। ਆਪਣੇ ਮੂਲ-ਮੰਤਰ ਰਾਹੀ ਨਿਰਗੁਣ ਨਿਰੰਕਾਰ ਦੀ ਸੂਝ ਦਰਸਾਈ ਕਿ :


-ਏਕ ਪਿਤਾ ਏਕਸ ਕੇ ਹਮ ਬਾਰਿਕ ( ਪੰਨਾ611 )
-ਹਿਦੂੰ ਤੁਰਕ ਕਾ ਸਾਹਿਬ ਏਕ (ਪੰਨਾ 1158 )


ਅਤੇ ਇਸੇ ਇਕੋ ਨਿਰੰਕਾਰ ਨਿਰਗੁਣ ਸਰੂਪ ਦੀ ਭਗਤੀ ਕਰਨ ਦਾ ਅਹਿਸਾਸ ਕਰਵਾਇਆ, 'ਏਕੋ ਸਿਮਰਹੁ ਭਾਇਰਹੁ।।।' ਕਿਸੇ ਹੋਰ ਦੀ ਭਗਤੀ ਕਰਨਾ ਵਿਅਰਥ ਹੈੇ । ਆਪ ਜੀ ਨੇ ਜੀਵ ਦੇ ਆਤਮਿਕ ਕਲਿਆਣ ਅਤੇ ਜੀਵਨ ਦੀ ਸਫ਼ਲਤਾ ਲਈ ਅਥਾਹ ਬਾਣੀ ਵੀ ਰਚੀ ਜੋ ਸਮੇ ਦੈ ਪ੍ਰਚਲਤ ਲੌਕ-ਛੰਦਾਂ ਅਤੇ ਰਾਗਾਂ ਵਿਚ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਦੇ ਸੱਚੇ ਦਰਵੇਸ਼ਾਂ, ਸੰਤਾਂ, ਼ਫ਼ਕੀਰਾਂ, ਭਗਤਾਂ, ਬਾਬਾ ਫਰੀਦ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਦੇ ਡੇਰਿਆਂ ਤੇ ਪਹੁੰਚੇ ਇਨ੍ਹਾਂ ਦੇ ਇਲਾਹੀ ਸ਼ਬਦ-ਬਾਣੀ ਦੇ ਉਤਾਰੇ ਵੀ ਕੀਤੇ ਅਤੇ ਸੰਭਾਲ ਕਰਦੇ ਰਹੇ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਣੇ ਇਲਾਹੀ ਸ਼ਬਦ (974 ) ਹਨ । ਅਤੇ (19 ) ਰਾਗਾਂ ਵਿਚ ਹਨ । ਭਾਈ ਬਾਲਾ ਜੀ ਨੇ ਇਹ ਸਾਰੇ ਇਲਾਹੀ ਸ਼ਬਦ ਇਕ ਪੋਥੀ ਵਿਚ ਦਰਜ ਕੀਤੇ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰ-ਗੱਦੀ ਆਪਣੇ ਸੱਚੇ ਆਗਿਆਕਾਰੀ ਸੇਵਕ ਭਾਈ ਲਹਿਣਾ ਜੀ ਨੂੰ ਕਰਤਾਰਪੁਰ ਵਿਖੇ (14 ਜੂਨ 1539 ) ਨੂੰ ਸੌਂਪ ਕੇ ਆਪ ਮੱਥਾ ਟੇਕ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਰਤਾਰਪੁਰ ਤੌਂ ਖਡੂਰ ਸਾਹਿਬ ਪ੍ਰਚਾਰ ਕਰਨ ਲਈ ਭੇਜ ਦਿਤਾ । ਗੁਰਗੱਦੀ ਦਾ ਤਿਲਕ ਲਗਾਉਣ ਦੀ ਰਸਮ ਕਿਸੇ ਪੰਡਿਤ ਜਾਂ ਪੁਜਾਰੀ ਤੌਂ ਨਹੀਂ ਕਰਵਾਈ, ਸਗੌਂ ਗੁਰੂ-ਘਰ ਦੇ ਅਨਿੰਨ ਸਿੱਖ ਬਾਬਾ ਬੁਢਾ ਜੀ ਨੇ ਤਿਲਕ ਲਗਾੳਣ ਦਾ ਕਾਰਜ ਕੀਤਾ:

-ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰੁ ਫਿਰਾਇਆ ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਸਿਰਿ ਛਤ੍ਰ ਫਿਰਾਇਆ । ( ਵਾਰ 1:45 )
ਨਾਨਕ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ।। ( ਪੰਨਾ 967 )
-ਨਾਨਕ ਅੰਗਦ ਕੌ ਬਪੁ ਧਰਾ ।। ਧਰਮ ਪ੍ਰਚੁਾਰਿ ਇਹ ਜਗ ਮੋ ਕਰਾ ।। ( ਬਚਿਤ੍ਰ ਨਾਟਕ ਅਧਿ: 5 )

ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ 63 ਸਲੋਕ 10 ਵਾਰਾਂ ਵਿਚ ਉਚਾਰਨ ਕੀਤੇ ਗਏ ਅਤੇ ਭਾਈ ਪੇੜਾ-ਮੋਖਾ ਜੀ ਵੱਲੋਂ ਸ਼ਬਦ-ਪੋਥੀ ਵਿਚ ਦਰਜ ਕਰ ਕੇ ਸੰਭਾਲ ਕੀਤੀ ਗਈ । ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅੱਗੋਂ ਗੁਰ-ਗੱਦੀ ਸ੍ਰੀ ਗੁਰੂ ਅਮਰਦਾਸ ਜ ਿਨੂੰ ਖਡੂਰ ਸਾਹਿਬ ਵਿਖੇ 29 ਮਾਰਚ 1552 ਨੂੰ ਸੌਂਪ ਕੇ ਸ੍ਰੀ ਗੋਇੰਦਵਾਲ ਚਲੇ ਜਾਣ ਲਈ ਆਗਿਆ ਦਿੱਤੀ । ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਅਨੰਦ ਸਾਹਿਬ ਸਹਿਤ ਅਥਾਹ ਬਾਣੀ ਉਚਾਰਨ ਕੀਤੀ ਗਈ । ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰ-ਗੱਦੀ ਅਤੇ ਸ਼ਬਦ ਪੋਥੀ ਸ੍ਰੀ ਗੁਰੂ ਰਾਮਦਾਸ ਜੀ ਨੂੰ 1 ਸਤੰਬਰ 1574 ਨੂੰ ਸੌਂਪ ਦਿੱਤੀ । ਸ੍ਰੀ ਗੁਰੂ ਰਾਮਦਾਸ ਜੀ ਗੁਰੂ ਕਾ ਚੱਕ ਅੰਮ੍ਰਿਤਸਰ ਆਬਾਦ ਕਰ ਕੇ ਰਹਿਣ ਲੱਗੇ ਅਤੇ 679 ਇਲਾਹੀ ਸ਼ਬਦ ਤੇ ਸਲੋਕ 30 ਰਾਗਾਂ ਵਿਚ ਉਚਾਰਨ ਕੀਤੇ । ਗੁਰ-ਗੱਦੀ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯੋਗ ਜਾਣ ਕੇ 1 ਸਤੰਬਰ 1581 ਨੂੰ ਸੌਂਪ ਦਿੱਤੀ ਤਾਂ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਅਤੇ ਸੋਢੀ ਮਿਹਰਵਾਨ ਨੇ ਗੁਰੂ ਦਰਬਾਰ ਉੱਪਰ ਜਬਰਦਸਤੀ ਕਬਜ਼ਾ ਕਰ ਲਿਆ । ਸਾਰੀ ਭੇਟਾ ਤੇ ਚੜ੍ਹਾਵਾ ਆਪ ਵਸੂਲ ਕਰਨ ਲੱਗੇ । ਮੀਣੇ ਪਰਵਾਰ ਨੇ ਆਪਣਾ ਵੱਖਰਾ ਦਰਬਾਰ ਤੇ ਸਰੋਵਰ ਪਿੰਡ ਹੇਹਰ ਵਿਖੇ ਕਾਇਮ ਕਰ ਲਿਆ ਤੇ ਆਪਣੀ ਰਚੀ ਕੱਚੀ ਬਾਣੀ ਦੀ ਪੋਥੀ 760 ਪੰਨੇ ਤਿਆਰ ਕਰ ਕੇ ਸਿੱਖ ਸੰਗਤਾਂ ਅਤ ੇਡੂੰਮ ਮਿਰਾਸੀਆਂ ਨੂੰ ਲਾਲਚ ਦੇ ਕੇ ਭਰਮਾਉਣ ਲੱਗੇ ।

ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਆਦਿ ਸੇਵਕਾਂ ਨੇ ਭਾਰੀ ਉਪਰਾਲੇ ਕਰ ਕੇ ਪ੍ਰਬੰਧ ਪਿਥੀ ਚੰਦ ਤੇ ਸੋਢੀ ਮਿਹਰਬਾਨ ਤੋਂ ਲੇ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਕੇ ਬਹਾਲ ਕਰ ਦਿੱਤੇ ਤਾਂ ਪ੍ਰਿਥੀ ਚੰਦ ਨੇ ਰੋਸ ਵਜੋਂ ਬਾਦਸ਼ਹ ਅਕਬਰ ਦੇ ਦਰਬਾਰ ਵਿਚ ਸਿ਼ਕਾਇਤ ਕੀਤੀ ਕਿ ਮੇਰੇ ਛੋਟੇ ਭਰਾ ਗੁਰੂ ਅਰਜਨ ਦੇਵ ਜੀ ਵੱਲੋਂ ਤਿਆਰ ਕਰਵਾਏ ਗ੍ਰਥੰ ਵਿਚ ਇਸਲਾਮ ਧਰਮ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋ ਕੀਤੀ ਜਾ ਰਹੀ ਹੈ । ਲੇਕਿਨ ਅਕਬਰ ਬਾਦਸ਼ਾਹ ਨੇ ਗੁਰੂ-ਘਰ ਆਣ ਕੇ ਬਾਣੀ ਸੁਣੀ ਤਾਂ ਇਸ ਦੀ ਭਾਰੀ ਪ੍ਰਸੰਸਾ ਕੀਤੀ ਅਤੇ ਗੁਰੂ ਕੇ ਲੰਗਰ ਵਿਚ ਪ੍ਰਸ਼ਾਦਾ ਛਕ ਕੇ ਪ੍ਰਸੰਨ ਹੋਇਆ । ਬਾਦਸ਼ਹ ਅਕਬਰ ਨੇ 30 ਸਤੰਬਰ 1578 ਤੋਂ ਇਕ ਨਵਾਂ ਧਰਮ ਦੀਨੇ ਇਲਾਹੀ ਚਲਾਇਆ ਸੀ ਅਤੇ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕਰਦਾ ਸੀ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਨੇਕਾਂ ਸਮਾਜ ਭਲਾਈ ਦੇ ਕਾਰਜ ਵੀ ਕੀਤੇ । ਲਾਹੌਰ ਕਾਲ ਪਿਆ ਤਾਂ ਖੁ਼ਦ ਲਾਹੌਰ ਜਾ ਕੇ ਕਾਲ-ਪੀੜਤਾਂ ਲਈ ਗੁਰ ੂਕੇ ਲੰਗਰ ਲਗਾ ਕੇ ਸੇਵਾ ਕੀਤੀ । ਲਾਹੌਰ ਤੌਂ ਮੁਸਲਮਾਨ ਕਾਰੀਗਰਾਂ ਨੂੰ ਅੰਮ੍ਰਿਤਸਰ ਲਿਆ ਕੇ ਆਬਾਦ ਕੀਤਾ । ਇਨ੍ਹਾਂ ਮੁਸਲਮਾਨਾਂ ਲਈ ਇਕ ਮਸੀਤ ਵੀ ਬਣਵਾ ਦਿੱਤੀ । ਲਾਹੌਰ ਦੇ ਸਾਈਂ ਮੀਆਂ ਮੀਰ ਦਾ ਗੁਰੂ-ਘਰ ਨਾਲ ਘਣਾ ਸੰਬੰਧ ਬਣ ਗਿਆ ।

ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ, ਡੇਹਰਾ ਬਾਬਾ ਨਾਨਕ ਵਿਖੇ ਬਾਬਾ ਧਰਮ ਚੰਦ ਬੇਦੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਸਮੇਂ ਬਾਬਾ ਮੇਹਰ ਚੰਦ ( ਬੇਦੀ ) ਨੂੰ ਪਰਚਾਉਣੀ ਕਰਨ ਸਮੇਂ ਮਿਹਰਬਾਨ ਵੱਲੋਂ ਰਚੀ ਕੱਚੀ ਬਾਣੀ ਰਾਮਕਲੀ ਅਨੰਦ ਮ : 5 ਨਾਨਕ ਨਾਮ ਦੀ ਛਾਪ ਵਰਤ ਕੇ ਸੁਣਾਈ ਗਈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਦੀ ਸੰਭਾਲ ਕਰਨ ਲਈ ਭਾਈ ਗੁਰਦਾਸ ਜੀ ਦਾ ਧਿਆਨ ਦਿਵਾਇਆ ਕਿ ਪ੍ਰਿਥੀ ਚੰਦ, ਮਨੋਹਰ ਦਾਸ ਮਿਹਰਬਾਨ ਆਪਣੀ ਕੱਚੀ-ਬਾਣੀ ਦਾ ਰਲਾ ਕਰ ਰਹੇ ਹਨ ।

ਸੰਨ 1601 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿਖੇ ਰਾਮਸਰ ਦੇ ਕੰਢੇ ਬੇਠ ਕੇ ਸ੍ਰੀ ਸੁਖਮਨੀ ਸਾਹਿਬ ਦੀ ਰਚਨਾ ਕੀਤੀ । ਇਲਾਹੀ ਬਾਣੀ ਦੇ ਸੰਗ੍ਰਹਿ ਦੀ ਤਿਆਰੀ ਆਰੰਭੀ ਤਾਂ ਭਗਤ ਕਾਨਾ, ਪੀਲੂ, ਛੱਜੂ, ਤੇ ਸ਼ਾਹ ਹੂਸੈਨ ਨੇ ਆਪਣੀਆਂ ਰਚਨਾਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੁਣਾ ਕੇ ਬੇਨਤੀ ਕੀਤੀ ਕਿ ਇਹ ਰਚਨਾਵਾਂ ਤਿਆਰ ਕੀਤੇ ਜਾ ਰਹੇ ਗ੍ਰੰਥ ਵਿਚ ਦਰਜ ਕਰ ਲਈਆਂ ਜਾਣ । ਪਰ ਇਹ ਗੁਰਮਤਿ ਸਿਧਾਂਤਾਂ ਨਾਲ ਮੇਲ ਨਾ ਖਾਦੀਆਂ ਹੋਣ ਕਰਕੇ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਇਹ ਵੀ ਸਰਕਾਰੀ ਹਾਕਮਾਂ ਨੂੰ ਗੁਰੂ ਜੀ ਵਿਰੁੱਧ ਭੜਕਾਉਣ ਲੱਗੇ ।

ਪਹਿਲੇ ਚਾਰ ਗੁਰੂ ਸਾਹਿਬਾਨ ਦੀ ਇਲਾਹੀ ਬਾਣੀ ਦੀਆਂ ਪੋਥੀਆਂ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਤੋਂ ਪ੍ਰਾਪਤ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਬਾਣੀ ਦੀਆਂ ਪੋਥੀਆਂ ਨੂੰ ਪਾਲਕੀ ਵਿਚ ਰੱਖ ਕੇ ੳੁੱਪਰ ਚੌਰ ਕਰਦੇ ਸ੍ਰੀ ਅੰਮ੍ਰਿਤਸਰ ਲਿਆਏ ਅਤੇ ਮੌਜੂਦਾ ਸ੍ਰੀ ਰਾਮਸਰ ਸਾਹਿਬ ਦੇ ਕੰਢੇ ਆਦਿ ਗ੍ਰੰਥ ਤਿਆਰ ਕਰਨ ਦਾ ਕਾਰਜ ਸ਼ੁਰੂ ਕੀਤਾ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਬਾਣੀ ਨੂੰ ਰਾਗਾਂ ਵਿਚ ਤਰਤੀਬ ਦਿੱਤੀ । 11 ਭੱਟਾਂ ਕਲਸਹਾਰ, ਗਯੰਦ, ਭਿਖਾ, ਕੀਰਤ, ਮਥੁਰਾ, ਜਾਲਪ, ਸਲ੍ਹ, ਭਲ, ਬਲ, ਹਰਿਬੰਸ, ਨਲ: 15 ਭਗਤਾਂ 4 ਸਿੱਖ-ਸੇਵਕਾਂ ਭਾਈ ਮਰਦਾਨਾ, ਰਾਇ ਬਲਵੰਡ, ਸਤਾ ਅਤੇ ਬਾਬਾ ਸੁੰਦਰ ਜੀ ਦੇ ਸ਼ਬਦ-ਸਲੋਕਾਂ ਨੂੰ ਤਰਤੀਬ ਅਨੁਸਾਰ ਦਰਜ ਕਰ ਕੇ ਸੰਨ 1604 ਵਿਚ ਆਦਿ ਗ੍ਰੰਥ ਦਾ ਪਾਵਨ ਸਰੂਪ ਤਿਆਰ ਕਰਵਾਇਆ, ਜਿਸ ਨੂੰ ਭਾਈ ਬੰਨੋ ਜੀ ਲਾਹੌਰ ਤੋਂ ਜਿਲਦ ਬੰਨਵਾਉਣ ਲਈ ਲੈ ਕੇ ਗਏ । ਓਧਰ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ , ਸ੍ਰੀ ਹਰਿਮੰਦਰ ਸਾਹਿਬ ਮੁਕੰਮਲ ਤਿਆਰ ਹੋ ਗਿਆ ਸੀ । ਸ੍ਰੀ ਗੁਰੂ ਅਰਜਨ ਦੇਵ ਜੀ ਭਾਦਰੋਂ ਸੁਦੀ ਇਕ, ਸੰਮਤ 1661 ਬਿਕ੍ਰਮੀ ਨੂੰ ਸ੍ਰੀ ਰਾਮਸਰ ਤੋਂ ਆਦਿ ਗ੍ਰੰਥ ‘ਪੋਥੀ ਪਰਮੇਸਰ ਕਾ ਥਾਨ , ਬਾਬਾ ਬੁੱਢਾ ਜੀ ਦੇ ਸੀਸ ‘ਤੇ ਰਖਵਾ ਕੇ ਆਪ ਚੌਰ ਕਰਦੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ । ਸੁੰਦਰ ਚਾਨਣੀ ਦੇ ਥੱਲੇ ਪ੍ਰਕਾਸ਼ ਕਰਕੇ ਬਾਬਾ ਬੁੱਢਾ ਜੀ ਨੇ ਮੁੱਖ ਵਾਕ ਲਿਆ ਤਾਂ ਇਹ ਫ਼ਰਮਾਨ ਆਇਆ :

ਸੂਹੀ ਮਹਲਾ 5 ।।
ਸੰਤਾ ਕੇ ਕਾਰਜ ਆਪਿ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ ।। ( ਪੰਨਾ 783 )

ਸਾਰਾ ਦਿਨ ਇਲਾਹੀ ਸ਼ਬਦ ਕੀਰਤਨ ਤੇ ਗੁਰੂ ਕੇ ਲੰਗਰ ਦਾ ਪ੍ਰਵਾਹ ਚੱਲਿਆ । ਰਾਤ ਨੂੰ ਦੀਪਮਾਲਾ ਹੋਈ । ਰਾਤ ਸਮੇਂ ਆਦਿ ਗ੍ਰੰਥ ਦਾ ਸੁਖਆਸਨ ਕਰ ਕੇ ਸ੍ਰੀ ਕੋਠਾ ਸਾਹਿਬ ਵਿਖੇ ਸੁੰਦਰ ਪਲੰਘ ਤੇ ਬਿਰਾਜਮਾਨ ਕੀਤਾ ਗਿਆ । ਗੁਰੂ ਜੀ ਆਪ ਪਲੰਘ ਦੇ ਹੇਠਾਂ ਚਾਦਰ ਵਿਛਾ ਕੇ ਬਿਸਰਾਮ ਕਰਨ ਲੱਗੇ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਜ-ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 115 ਇਲਾਹੀ ਸ਼ਬਦ ਦਮਦਮਾ ਸਾਹਿਬ ਵਿਖੇ ਭਾਈ ਮਨੀ ਜੀ ਰਾਹੀਂ ਸ਼ਾਮਲ ਕਰਵਾ ਕੇ ਨਵੀਂ ਬੀੜ ਦੀ ਰਚਨਾ ਕੀਤੀ ਜਿਸ ਨੂੰ ਦਮਦਮੀ ਬੀੜ ਕਰਕੇ ਜਾਣਿਆ ਜਾਂਦਾ ਹੈ । ਉੁਪਰੰਤ 7 ਅਕਤੂਬਰ 1708 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ( ਮਹਾਂਰਾਸ਼ਟਰ ) ਵਿਖੇ ਆਪਣਾ ਅੰਤਮ ਸਮਾਂ ਜਾਣ ਕੇ ਸੰਗਤਾਂ ਨੂੰ ਹੁਕਮ ਕੀਤਾ ਕਿ ਹੁਣ ਤੌਂ 'ਮੇਰਾ ਰੂਪ ਗੰ੍ਰਥ ਜੀ ਜਾਣ । ਹੁਣ ਸ਼ਬਦ-ਗੁਰੂ ਦਾ ਓਟ ਆਸਾਰਾ ਲੈਣਾ ਹੈੇ ।


ਯਥਾ :
ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ ।
ਸਬ ਸਿੱਖਨ ਕੋ ਹੁਕਮ ਹੈ, ਗੁਰੂ ਮਾਨੀਓ ਗ੍ਰੰਥ ।
ਗੁਰੂ ਗੰ੍ਰਥ ਕੋ ਮਾਨੀਓ, ਪ੍ਰਗਟ ਗੁਰਾਂ ਕੀ ਦੇਹ ।
ਜੋ ਪ੍ਰਭ ਕੋ ਮਿਲਬੋ ਚਹੇ, ਖੋਜ ਸ਼ਬਦ ਮੈਂ ਲੇਹ ।
( ਪੰਥ ਪ੍ਰਕਾਸ਼ ਕ੍ਰਿਤ ਗਿਆਨੀ ਗਿਆਨ ਸਿੰਘ, ਸਫ਼ਾ 353 )

ਸ੍ਰੀ ਗੁਰੂ ਗ੍ਰੰਥ ਸਾਹਿਬ ਕਲਿਯੁਗ ਦੇ ਅਵਤਾਰ, ਜਗਤ ਜੋਤ ਸਾਰੀ ਮਨੁੱਖਤਾ ਦੇ ਕਲਿਆਣ ਲਈ ਅਧਿਆਤਮਕ ਗੰ੍ਰਥ ਹਨ । ਹੋਰਨਾਂ ਧਰਮਾਂ ਦੇ ਗੰ੍ਰਥ, ਪੋਥੀਆਂ ਉੱਨ੍ਹਾਂ ਧਰਮਾਂ ਨੂੰ ਮੰਨਣ ਵਾਲਿਆਂ ਲਈ ਪਵਿੱਤਰ ਹਨ, ਪਰ ਦੁਨੀਆਂ ਭਰ ਦੇ ਧਾਰਮਿਕ ਗੰ੍ਰਥਾਂ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਹਨ ਜਿਨ੍ਹਾਂ ਨੂੰ ਗੁਰੂ ਦਾ ਸਨਮਾਨ ਤੇ ਪਦਵੀ ਪ੍ਰਾਪਤ ਹੈ । ਸ੍ਰੀ ਗੁਰੂ ਗੰ੍ਰਥ ਸਾਹਿਬ ਵੱਲੋਂ ਸਮੁੱਚੀ ਮਨੁੱਖਤਾ ਦੇ ਕਲਿਆਣ ਦੇ ਸਰਬਉੱਚ ਮਨੋਰਥ ਦੀ ਪੂਰਤੀ ਕਰਨ ਕਰਕੇ ਇਸ ਲਾਸਾਨੀ ਗੰ੍ਰਥ ਦਾ ਸਾਰੇ ਸੰਸਾਰ ਦੀਆਂ ਅਨੇਕਾਂ ਭਾਸ਼ਵਾਂ ਵਿਚ ਅਨੁਵਾਦ, ਪ੍ਰਚਾਰ ਤੇ ਸਮਾਗਮ ਹੋ ਰਹੇ ਹਨ । ਹਰੇਕ ਮਨੁੱਖ ਨੂੰ ਆਪਣੇ ਘਰ ਪ੍ਰਕਾਸ਼ ਕਰ ਕੇ ਸਹਿਜ ਅਤੇ ਸ਼ੁੱਧ ਪਾਠ ਕਰ ਕੇ ਜੀਵਨ ਗੁਰਬਾਣੀ ਦੇ ਪਵਿੱਤਰ ਉਪਦੇਸ਼ਾਂ ਅਨੁਸਾਰ ਬਤੀਤ ਕਰ ਕੇ ਸਫ਼ਲ ਕਰਨ ਦੀ ਲੋ਼ੜ ਹੈ ।

ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ।।, (ਪੰਨਾ 967 ) ।।।


 

Home | About us | Advertise with us | Guestbook | Contact us | Link to us | Disclaimer | Web-Mail 

Site best viewed in Internet Explorer in 800X600       Hosted & Maintained by WebChilli
This website uses the contents that are freely available on the internet. If you feel that any matter/content/picture is protected by any copyright etc., kindly inform the webmaster for its removal.