ਦੁਨੀਆ ਭਰ ਵਿੱਚ ਵੱਸਦੇ ਪ੍ਰਵਾਸੀ ਪੰਜਾਬੀਆ ਦਾ ਪੰਜਾਬ ਵਿੱਚ ਹੋਰਨਾ ਖੇਤਰਾ
ਦੇ ਨਾਲ ਨਾਲ ਲੋਕ ਭਲਾਈ ਖੇਤਰ ਵਿੱਚ ਵੀ ਨਿਗੱਰ ਯੋਗਦਾਨ ਹੈ । ਲੋਕ ਭਲਾਈ
ਹਿੱਤ ਅੱਖਾ ਦਾ ਇੱਕ ਮੁਫਤ ਅਪ੍ਰੇਸ਼ਨ ਕੈਂਪ ਗੁਰੂਦੁਆਰਾ ਟਿੱਬੀ ਸਾਹਿਬ ਚਚਗੜੀ
ਨੇੜੇ ਗੁਰਾਇਆ ਵਿੱਖੇ ਲਗਾਇਆ ਗਿਆ ਜਿਸ ਵਿੱਚ 3 ਹਜਾਰ ਤੋ ਵੱਧ ਬਜੁਰੱਗਾ ਦੀਆ
ਅੱਖਾ ਦੀ ਜਾਂਚ ਕੀਤੀ ਗਈ । ਦੇਸ ਵਿਦੇਸ ਦੀਆ ਸੰਗਤਾ ਦੇ ਸਹਿਯੋਗ ਨਾਲ ਲਗਾਏ
ਇਸ ਕੈਂਪ ਦੇ ਮੁੱਖ ਸੰਚਾਲਕ ਸੰਤ ਬਾਬਾ ਬਲਵੀਰ ਸਿੰਘ ਨੇ ਦੱਸਿਆ ਕਿ ਇਹ ਅਸਥਾਂਨ
108 ਸੰਤ ਬਾਬਾ ਗੁਰਦਿੱਤਾ ਜੀ ਨਾਲ ਸਬੰਧਤ ਹੈ ਅਤੇ ਇਸ ਚੌਥੇ ਸਾਲਾਨਾਂ ਕੈਪ
ਵਿੱਚ ਦੇਸ ਵਿਦੇਸ ਦੀਆ ਸੰਗਤਾ ਨੇ ਵੱਧ ਚੜ੍ਹ ਕੇ ਹਿਸਾ ਲਿਆ ਹੈ । ਅੱਖਾ ਦੇ
ਮਰੀਜਾ ਦੀ ਜਾਂਚ ਤੇ ਇਲਾਜ ਪ੍ਰਸਿੱਧ ਥਿੰਦ ਅੱਖਾ ਦਾ ਹਸਪਤਾਲ ਵਲੋ ਡਾ : ਜਸਵੰਤ
ਸਿੰਘ ਥਿੰਦ ਦੀ ਅਗਵਾਈ ਵਿੱਚ ਕੀਤੇ ਗਏ । ਮੌਕੇ ਤੇ ਹਾਜਰ ਸ:ਪਰਮਿੰਦਰ ਸਿੰਘ
ਥਿੰਦ ਐਮ ਡੀ ਨੇ ਦੱਸਿਆ ਕਿ ਇਸ ਵਿਸਾਲ ਕੈਪ ਵਿੱਚ 3 ਹਜਾਰ ਤੋ ਵੱਧ ਲੋਕਾ
ਦੀਆ ਅੱਖਾ ਦੀ ਜਾਂਚ ਕਰਕੇ 157 ਨੂੰ ਲੈਨਜ ਪਾਏ ਗਏ । ਇਹ ਸਾਰਾ ਕੰਮ ਬਿੰਨਾ
ਟਾਂਕਾ, ਟੀਕਾ ਅਤੇ ਪੱਟੀ ਦੇ ਕੀਤਾ ਗਿਆ । ਪ੍ਰਵਾਸੀਆ ਅਤੇ ਸਥਾਂਨਕ ਪ੍ਰਬੰਧਕਾ
ਦੀ ਪ੍ਰਸੰਸਾ ਕਰਦਿਆ ਊਨਾਂ ਕਿਹਾ ਕਿ ਉਹ ਪ੍ਰਵਾਸੀਆ ਦੇ ਯੋਗਦਾਨ ਸਦਕਾ ਹੁਣ
ਪੰਜਾਬ ਵਿੱਚ ਹਰ ਕੋਈ ਲੋੜਵੰਦ ਜਾ ਗਰੀਬ ਅਪਣੀਆ ਅੱਖਾ ਦਾ ਇਲਾਜ ਕਰਵਾ ਸਕਦਾ
ਹੈ ।
ਅੰਤ ਵਿੱਚ ਬਾਬਾ ਬਲਵੀਰ ਸਿੰਘ ਜੀ ਨੇ ਕਿਹਾ ਕਿ ਹਰ ਸਾਲ ਉਹ ਇੰਗਲੈਂਡ
ਅਤੇ ਯੂਰਪ ਦੇ ਹੋਰਨਾ ਮੁਲਕਾਂ ਦੇ ਦੌਰੇ ਸਮੇਂ ਵੱਡੀ ਪੱਧਰ ਤੇ ਪ੍ਰਵਾਸੀ
ਦਾਨੀਆ ਨੂੰ ਪ੍ਰੇਰਤ ਕਰਦੇ ਹਨ ਅਤੇ ਆਪ ਖੁਦ ਆ ਕੇ ਕਂੈਪ ਨੂੰ ਸਫਲ ਬਣਾਉਣ
ਵਿੱਚ ਨਿਜੀ ਤੋਰ ਤੇ ਸਾਮਲ ਹੋਣ ਲਈ ਵੀ ਆਖਦੇ ਹਨ । ਉਨਾਂ ਦੱਸਿਆ ਕਿ ਇੰਗਲੈਂਡ
ਤੋ ਹਰਨਾਮ ਸਿੰਘ, ਮਹਿੰਦਰ ਸਿੰਘ , ਸੰਤੋਖ ਸਿੰਘ, ਨਿੰਦਰ ਸਿੰਘ, ਰਛਪਾਲ
ਸਿੰਘ ਤੱਖਰ, ਸਾਧੂ ਸਿੰਘ ਸਿੱਧੂ, ਪਾਲ ਕੋਰ, ਜੋਗਿੰਦਰ ਸਿੰਘ, ਸੁੱਚਾ ਸਿੰਘ
ਸ਼ੰਦਰ, ਨਿਰਲਮ ਸਿੰਘ ਕਡੈਲ, ਗੁਰਨਾਮ ਸਿੰਘ ਲਹਿਰੀ ਅਤੇ ਮਲਕੀਤ ਸਿੰਘ ਤੇ
ਗੁਰਬਖਸ਼ (ਮਨੀਲਾ), ਬਲਵੰਤ ਸਿੰਘ (ਫਰਾਂਸ ) ਅਤੇ ਮੇਜਰ ਸਿੰਘ ( ਆਸਟ੍ਰੇਲੀਆ
) ਵਲੌ ਕੈਪ ਵਿੱਚ ਵਡਮੁੱਲਾ ਯੋਗਦਾਨ ਪਾਇਆ ਗਿਆ । ਇਸ ਤੋ ਪਹਿਲਾਂ ਸ੍ਰੀ
ਅਖੰਡ ਪਾਠ ਦੇ ਭੋਗ ਪਾਏ ਗਏ । ਇਸ ਮੌਕੇ ਭਾਈ ਦਵਿੰਦਰ ਸਿੰਘ ਸੋਢੀ ਅਤੇ
ਸ: ਜੋਗਿੰਦਰ ਸਿੰਘ ਰਿਆੜ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ
। ਕੈਂਪ ਨੇ ਇਲਾਕੇ ਵਿੱਚ ਦੂਰ ਦੂਰ ਤੱਕ ਆਪਣੀ ਸਫਲਤਾ ਦੀ ਛਾਪ ਛੱਡੀ।

ਇੱਕ ਬਜੁਰਗ ਦੀਆ ਅੱਖਾ ਦੀ ਜਾਂਚ ਕਰਦੇ ਡਾ:ਪ੍ਰਮਿੰਦਰ ਸਿੰਘ ਥਿੰਦ ।

ਆਪਣੀ ਵਾਰੀ ਦੀ ਉਡੀਕਦੇ ਬਜੁਰਗ ।

ਕੈਪ ਦੇ ਪ੍ਰਵਾਸੀ ਤੇ ਸਥਾਨਕ ਯੋਗਦਾਨੀਆ ਨਾਲ ਖੜੇ ਹਨ ਬਲਵੀਰ ਸਿੰਘ ਜੀ
।
ਪੇਸਕਸ : ਪਰਮਜੀਤ ਸਿੰਘ
|