| ਨਿਊਜ਼ੀਲੈਂਡ ਟੂਰ
ਵਿਸ਼ੇਸ਼ ਰਿਪੋਰਟ -ਪਰਮਜੀਤ ਸਿੰਘ
ਗੁਰੂਆਂ ਤੇ ਪੀਰਾਂ-ਪੈਗੰਬਰਾਂ ਦੀ ਵਰੋਸਾਈ ਧਰਤੀ ਪੰਜਾਬ ਦੇ ਲੋਕ
ਜਿਥੇ ਵੀ ਜਾਦੇ ਹਨ ਆਪਣਾ ਵੱਖਰਾ ਸੰਸਾਰ ਬਣਾ ਲੈਂਦੇ ਹਨ । ਪੰਜਾਬੀਆਂ
ਨੂੰ ਆਪਣੇ ਆਪ 'ਚ ਸਥਾਪਿਤ ਹੋਣ ਲਈ ਭੁਗੋਲਿਕ ਹੱਦਾਂ, ਭਾਸ਼ਾਵਾ
ਤੇ ਓਪਰੇ ਸੱਭਿਆਚਾਰ ਰੁਕਾਵਟ ਨਹੀ ਬਣਦੇ । ਗੁਰੂ ਸਾਹਿਬਾਨਾਂ ਵੱਲੋ
ਦਿੱਤੇ ਗਏ ਕਿਰਤ ਦੇ ਸੰਕਲਪ ਦੇ ਧਾਰਨੀ ਪੰਜਾਬੀ ਆਪਣੇ ਮਿਹਨੱਤ ਕਰਨ
ਦੇ ਗੁਣ ਸਦਕਾ ਹੀ ਗਲੋਬ ਦੇ ਹਰ ਦੇਸ, ਖਿੱਤੇ ਤੇ ਹਾਲਾਤਾਂ ਅਨੂਸਾਰ
ਆਪਣੇ ਆਪ ਨੂੰ ਢਾਲ ਲੈਦੇ ਹਨ। ਆਪਣੀ ਜੰਮਣ ਭੋਇ ਛੱਡ ਕੇ ਗਿਆਂ ਦਾ
ਗੱਡਵੀਂ ਮਿਹਨਤ ਰਾਹੀ ਖੁਸਹਾਲੀ ਪ੍ਰਾਪਤ ਕਰਨਾ ਹੀ ਇੱਕ ਵਿਲੱਖਣ
ਨਿਸ਼ਾਨਾ ਰਹਿ ਜਾਦਾ ਹੈ । ਨਿਊਜ਼ੀਲੈਂਡ 'ਚ ਵਸਦੇ ਪੰਜਾਬੀਆਂ ਤੇ
ਵੀ ਇਹੀ ਗੱਲ ਢੁੱਕਦੀ ਹੈ । ਆਸਟ੍ਰੇਲੀਆ ਮਹਾਦੀਪ 'ਚ ਪੈਂਦੇ ਇਸ
ਮੁਲਕ ਵਿੱਚ ਲਗਭੱਗ 25 ਹਜ਼ਾਰ ਪੰਜਾਬੀ ਵਸਦੇ ਹਨ । ਬਹੁਤਿਆਂ ਦੇ
ਆਪਣੇ ਕਾਰੋਬਾਰ ਹਨ । ਡੇਅਰੀ ਫਾਰਮਿੰਗ, ਫਲਾਂ ਦੀ ਖੇਤੀ ਅਤੇ ਸ਼ਹਿਰੀ
ਵਪਾਰ ਆਦਿ ਪੇਸੇ਼ ਇੱਥੇ ਪੰਜਾਬੀਆਂ ਨੇ ਅਪਣਾਏ ਹੋਏ ਹਨ।
|
ਪੇਸੇਫਿਕ ਦਾ ਸਭ ਤੋ ਵੱਡਾ ਗੁਰੂਘਰ ਟਾਟਾਨਿਨੀ ,ਆਕਲੈਂਡ (ਨਿਊਜ਼ੀਲੈਂਡ
)
|
|

ਪੇਸੇਫਿਕ ਦਾ ਸਭ ਤੋ ਵੱਡਾ ਗੁਰੂਘਰ ਟਾਟਾਨਿਨੀ ,ਆਕਲੈਂਡ (ਨਿਊਜ਼ੀਲੈਂਡ
) ਗੁਰੂਘਰ ਦੇ ਬਾਹਰ ਲੱਗੀ ਛਬੀਲ ਦਾ ਇਕ ਦ੍ਰਿਸ
|
|

ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਸਿੰਘ ਸਾਹਿਬ ਜਥੇਦਾਰ ਜੋਗਿੰਦਰ
ਸਿੰਘ ਵੇਦਾਂਤੀ ਨਾਲ ਹਨ ਰਣਵੀਰ ਸਿੰਘ ਲਾਲੀ।
|

ਟਾਟਾਨਿਨੀ 'ਚ ਰਾਏ ਪਰਿਵਾਰ ਦਾ ਵਿਸ਼ਾਲ ਕਾਰੋਬਾਰ ।
|

ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਆਕਲੈਂਡ ਦੀਆਂ ਪ੍ਰਮੁੱਖ ਸ਼ਖਸੀਅਤਾਂ
ਰਣਬੀਰ ਸਿੰਘ ਲਾਲੀ, ਕਰਮਜੀਤ ਸਿੰਘ ਰਬਜੀਤ ਸਿੰਘ, ਦਲਜੀਤ ਸਿੰਘ
ਤੇ ਕਸ਼ਮੀਰ ਸਿੰਘ ਨਾਲ
|

ਗੁਰਦੂਆਰਾ ਸਾਹਿਬ ਦੇ ਪਿਛਲੇ ਪਾਸੇ ਖੇਂਡਾ ਦਾ ਅਨੰਦ ਮਾਣ ਰਹੀਆ
ਸੰਗਤਾਂ
|
|
ਪਾਪਾ ਟੋਏ ਟੋਏ ਦੇ ਇਕ
ਪਾਰਕ ਵਿੱਚ ਆਰਾਮ ਕਰਦੇ ਹੋਏ ਬਜੁਰਗ
|

ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਵਲੋ ਓਸਾਰੇ ਗਏ ਟਾਕਾਨਿਨੀ
ਗੁਰਦੂਆਰਾ ਸਾਹਿਬ ਦੇ ਉਦਘਾਟਨ ਮੌਕੇ ਸੰਗਤਾਂ ਨੂੰ ਸੰਬੋਧਤ ਕਰਦੇ
ਹੋਏ ਸ੍ਰੀਮਤੀ ਹੈਲਨ ਕਲਾਰਕ ਪ੍ਰਧਾਨ ਮੰਤਰੀ ਨਿਊਜ਼ੀਲੈਡ
|