| ਲੁਧਿਆਣਾ 23 ਮਾਰਚ
(ਪਰਮਜੀਤ ਸਿੰਘ ਬਾਗੜੀਆ) ਨਿਊਜੀਲੈਂਡ ਦੇ ਕਬੱਡੀ ਪ੍ਰਬੰਧਕਾਂ ਤੇ ਪ੍ਰਮੋਰਟਰਾਂ
ਵਲੋਂ ਨਾਨਕਸ਼ਾਹੀ ਸਿੱਖ ਕੈਲੰਡਰ ਅਨੁਸਾਰ ਨਵੇਂ ਵਰ੍ਹੇ ਦੀ ਆਮਦ ਮੌਕੇ ਸ਼ੁਰੂ
ਕੀਤੇ ਕਬੱਡੀ ਮੈਚਾਂ ਦੀ ਲੜੀ ਦਾ ਦੂਜਾ ਟੂਰਨਾਮੈਂਟ ਆਕਲੈਂਡ ਤੋਂ ਹਟਵੇਂ
ਸ਼ਹਿਰ ਟੌਰੰਗਾ ਵਿਖੇ ਕਰਵਾਇਆ ਗਿਆ। ਸਿੱਖ
ਸਪੋਰਟਸ ਕਲੱਬ ਟੌਰੰਗਾ ਵਲੋਂ ਗੁਰਦੁਆਰਾ ਸ਼੍ਰੀ ਕਲਗੀਧਰ ਟੌਰੰਗਾ ਕੰਪਲੈਕਸ
ਵਿਖੇ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਸਥਾਨਕ ਪੱਧਰ ਦੀਆਂ 8 ਟੀਮਾਂ ਖੇਡੀਆਂ।ਅੰਤਰਰਾਸ਼ਟਰੀ
ਪੱਧਰ ਦਾ ਕਬੱਡੀ ਸ਼ੋਅ ਮੈਚ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਿਹਾ।ਟੂਰਨਾਮੈਂਟ
ਦੇ ਮੁੱਖ ਮਹਿਮਾਨ ਸ. ਦਲਜੀਤ ਸਿੰਘ ਕਨਵੀਨਰ ਸਿੱਖ ਸੁਪਰੀਮ ਕੌਂਸਲ ਨਿਊਜੀਲੈਂਡ
ਅਤੇ ਭਾਈ ਸਵਰਨ ਸਿੰਘ ਸਨ।
ਆਕਲੈਂਡ ਨਿਵਾਸੀ ਨੌਜਵਾਨ ਕਬੱਡੀ ਪ੍ਰਮੋਟਰ ਸ. ਕੁਲਦੀਪ ਸਿੰਘ ਫਰਵਾਲਾ ਵਲੋਂ
ਦਿੱਤੀ ਜਾਣਕਾਰੀ ਅਨੁਸਾਰ ਸਥਾਨਕ ਟੀਮਾਂ ਦੇ ਕਬੱਡੀ ਮੁਕਾਬਲੇ ਵਿਚ ਸਿੱਖ
ਸਪੋਰਟਸ ਕਲੱਬ ਟੌਰੰਗਾ ਅਤੇ ਵਾਈਟਰੋਜ਼ ਸਪੋਰਟਸ ਕਬੱਡੀ ਕਲੱਬ ਨਿਊਜੀਲੈਂਡ
ਫਾਈਨਲ ਵਿਚ ਪੁੱਜੀਆਂ। ਇਸ ਮੁਕਾਬਲੇ ਵਿਚ ਵਾਈਟਰੋਜ਼ ਟੀਮ ਦੇ ਜਾਫੀਆਂ ਤੇ
ਧਾਵੀਆਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਸਦਕਾ ਜਿੱਤ ਪ੍ਰਪਾਤ ਕੀਤੀ ਅਤੇ ਜੇਤੂ
ਰਹੀ ਵਾਈਟਰੋਜ਼ ਟੀਮ ਦੇ ਦੋਵੇਂ ਖਿਡਾਰੀ ਗਿੰਦਾ ਮਹੇੜੂ ਤੇ ਮਨਦੀਪ ਦਿਆਲਪੁਰ
ਕਰਮਵਾਰ ਬੈਸਟ ਧਾਵੀ ਤੇ ਬੈਸਟ ਜਾਫੀ ਚੁਣੇ ਗਏ।ਅੰਤਰਰਾਸ਼ਟਰੀ ਕਬੱਡੀ ਕਲੱਬਾਂ
ਦਾ ਸ਼ੋਅ ਮੈਚ ਵਿਚ ਇੰਡੀਆ ਤੇ ਨਿਊਜੀਲੈਂਡ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ
ਵਿਚ ਨਿਊਜੀਲੈਂਡ ਟੀਮ ਵਲੋਂ ਖੇਡੇ ਧਾਵੀ ਤੇ ਜਾਫੀ ਵਿਰੋਧੀ ਟੀਮ ‘ਤੇ ਭਾਰੂ
ਰਹੇ। ਇਸ ਸ਼ੌਅ ਮੈਚ ਵਿਚ ਧਾਵੀ ਫੋਜੀ ਭੋਲੇਕੇ ਗੁਰਦਾਸਪੁਰ
ਅਤੇ ਜਾਫੀ ਪਾਲਾ ਜਲਾਲਪੁਰ ਬੈਸਟ ਰਹੇ।ਪ੍ਰਬੰਧਕ ਕਮੇਟੀ ਤੇ ਮੁੱਖ ਮਹਿਮਾਨ
ਸ. ਦਲਜੀਤ ਸਿੰਘ ਵਲੋਂ ਜੇਤੂ ਟੀਮਾਂ ਦੇ ਨਾਲ ਨਾਲ ਬੈਸਟ ਰਹੇ ਖਿਡਾਰੀਆਂ,
ਕੋਚ ਬਿੰਦਰ ਸੈਦੋਵਾਲ ਤੇ ਓਂਕਾਰ ਧੁੱਗਾ ਅਤੇ ਕੁਮੈਂਟੇਟਰ ਮੱਖਣ ਅਲੀ ਦਾ
ਵਿਸ਼ੇਸ਼ ਸਨਮਾਨ ਕੀਤਾ ਗਿਆ।ਟੌਰੰਗਾ ਦੇ ਕਬੱਡੀ ਕੱਪ ਨੂੰ ਵੀ ਦਰਸ਼ਕ ਦੂੁਰੋਂ-ਦੂਰੋਂ
ਚਲ ਕੇ ਵੇਖਣ ਆਏ।
ਜੇਤੂ ਰਹੀ ਵਾਈਟਰੋਜ਼ ਸਪੋਰਟਸ ਕਬੱਡੀ ਟੀਮ ਵਲੋਂ ਸ. ਦਲਜੀਤ ਸਿੰਘ ਜੇ.ਪੀ.
ਤੇ ਭੁਪਿੰਦਰ ਸਿੰਘ ਗੁਰਮ ਤੋਂ ਇਨਾਮ ਪ੍ਰਾਪਤ ਕਰਦੇ ਹੋਏ ਨਿਰਮਲ ਜੋਸ਼ੀ ਫਰਵਾਲਾ,ਲੱਖਾ
ਵਡਾਲਾ ਫਾਟਕ,ਗਿੰਦਾ ਮਹੇੜੂ ਤੇ ਮਨਦੀਪ ਦਿਆਲਪੁਰੀਆ।
ਸ਼ੋਅ ਮੈਚ ਦੀ ਜੇਤੂ ਨਿਊਜੀਲੈਂਡ ਟੀਮ ਪ੍ਰਬੰਧਕਾਂ ਨਾਲ।
ਵਾਈਟਰੋਜ਼ ਸਪੋਰਟਸ ਕਲੱਬ ਨਿਊਜੀਲੈਂਡ ਟੀਮ ਕੋਚ ਬਿੰਦਰ
ਸੈਦੋਵਾਲ ਨਾਲ।
ਪਾਲਾ ਜਲਾਲਪੁਰ ਦਾ ਜੱਫਾ (ਇਨਸੈਟ) ਵਾਈਟਰੋਜ਼ ਟੀਮ
ਦੇ ਸਪਾਂਸਰ ਕੁਲਦੀਪ ਸਿੰਘ ਫਰਵਾਲਾ।
|