| ਸੱਭਿਆਚਾਰ ਸੇ ਨਾਂ
ਤੇ ਵਿਕਦੀ ਅਸ਼ਲੀਲਤਾ ਤੇ ਨੰਗੇਜ਼ ਲਈ ਕਲਾਕਾਰ ਹੀ ਮੁੱਖ ਦੋਸ਼ੀ ਹਨ ( ਸਰਦੂਲ
ਸਿਕੰਦਰ )
" ਅੱਜ ਦੇ ਦੋਰ ਵਿੱਚ ਪੰਜਾਬੀ ਸੱਭਿਆਚਾਰ ਤੇ ਸੰਗੀਤ ਦੇ ਨਾਂ ਤੇ
ਕੁਝ ਅਜਿਹਾ ਪਰੋਸਿਆ ਜਾ ਰਿਹਾ ਹੈ ਜਿਸ ਨੂੰ ਦੇਖ-ਸੁਣ ਕਿ ਅਸੀ ਮਾਣ ਕਰਨ
ਦੀ ਥਾਂ ਸ਼ਰਮ 'ਚ ਗੱਡੇ ਜਾਦੇ ਹਾਂ । ਇਨਾ ਵਿਚਾਰਾ ਦਾ ਪ੍ਰਗਟਾਵਾ ਚੋਟੀ
ਦੇ ਗਾਇਕ ਸਰਦੂਲ ਸਿਕੰਦਰ ਨੇ ਲੁਧਿਆਣੇ ਵਿਖੇ ਇਕ ਸਮਾਗਮ ਵਿੱਚ ਆਪਣੀ ਸੰਖੇਪ
ਜਿਹੀ ਹਾਜਰੀ ਲਗਾਊਦਿਆ ਪ੍ਰਗਟ ਕੀਤੇ ।
ਉਨਾ ਕਿਹਾ ਕਿ ਗਾਣਿਆ ਦੀ ਵੀਡੀਓ ਰਾਹੀ ਪਰੋਸੇ ਜਾ ਰਹੇ ਸਸਤੇ ਤੇ ਅਸ਼ਲੀਲ
ਪ੍ਰੋਗਰਾਮਾ ਲਈ ਸਾਰੇ ਨਹੀ ਸਗੋ ਕੂਝ ਕਲਾਕਾਰ ਹੀ ਜਿੰਮੇਵਾਰ ਹਨ ਜੋ ਚਾਰ
ਪੈਸਿਆ ਪਿਛੇ ਭਜ ਕੇ ਸਾਡੇ ਸਮਾਜ ਨੂੰ ਗੰਦਾ ਕਰਦੇ ਹਨ । ਮਾਡਲ ਕੁੜੀਆ ਨੂੰ
ਇਨੇ ਘੱਟ ਕੱਪੜੇ ਪਵਾਏ ਜਾਦੇ ਹਨ ਕਿ ਟੀ ਵੀ ਤੇ ਕਪੜਾ ਪਾ ਕੇ ਵੇਖਣਾ ਪੈਦਾ
ਹੈ । ਇਸ ਦੇ ਲਈ ਕਲਾਕਾਰਾ ਸਮੈਤ ਵੀਡੀਓ ਡਾਇਰੈਕਟਰ ਵੀ ਜਿੰਮੇਵਾਰ ਹਨ ।
ਸਰਦੂਲ ਸਿਕੰਦਰ ਦਾ ਕਲਾਕਾਰਾ ਨੂੰ ਕਹਿਣਾ ਸੀ ਕਿ ਗੱਲ ਤਾ ਦੋ ਵਕਤ ਰੋਟੀ
ਦੀ ਹੁੰਦੀ ਹੈ ਉਹ ਤਾ ਮਾਲਕ ਨੇ ਦੇਈ ਜਾਣੀ ਹੈ । ਪਰ ਜੇ ਸ਼ਰਮ ਦੀ ਦੇਈ
ਜਾਏ ਤਾ ਵੱਧੀਆ ਗੱਲ ਹੈ । ਇਸ ਮੋਕੇ ਉਹ ਸਿਰਮੋਰ ਗਾਇਕ ਤੇ ਅਭਿਨੇਤਾ ਗੁਰਦਾਸ
ਮਾਨ ਦੇ ਪੰਜਾਬੀ ਸੱਭਿਆਚਾਰ ਨੂੰ ਅਮੀਰੀ ਬਖਸ਼ ਦੇ ਯਤਨਾਂ ਦੀ ਤਰੀਫ ਕੀਤੇ
ਬਿਨਾਂ ਨਹੀ ਰਹਿ ਸਕਿਆ । ਅੰਤ ਵਿੱਚ ਸਰਦੂਲ ਸਿਕੰਦਰ ਜੋ ਆਪਣੀ ਨਵੀ ਕੈਸਿਟ
ਦੇ ਵੀਡੀਓ ਫਿਲਮਾਂਕਣ ਲਈ ਬੰਬਈ ਜਾਣ ਦੀ ਤਿਆਰੀ ਵਿੱਚ ਸਨ ਨੇ ਵਿਸਵਾਸ ਦਿਵਾਇਆ
ਕਿ ਉਹ ਆਪਣੀ ਪੇਸਕਾਰੀ ਵਿੱਚ ਅਜਿਹੀ ਕਿਸੇ ਗੱਲ ਨਾਲ ਸਮਝੌਤਾ ਨਹੀ ਕਰਨਗੇ
ਜਿਸ ਨਾਲ ਪੰਜਾਬੀ ਦੇ ਮਾਣ ਤੇ ਸਾਡੇ ਸੱਭਿਆਚਾਰ ਨੂੰ ਸੱਟ ਲੱਗੇ । ਦਰਸਕਾ
ਦੀ ਮੰਗ ਤੇ ਉਹਨਾ ਆਪਣੀ ਆ ਰਹੀ ਪੇਸਕਾਰੀ ਦੀਆ ਚੰਦ ਲਾਈਨਾ ਇਸ ਤਰ੍ਹਾ ਗੁਣ
ਗੁਣਾਈਆ
ਮੋੜ ਦਿਤਾ ਦਿਲ ਤਸਵੀਰਾ ਮੋੜ ਦਿੱਤੀਆ
ਕਾਗਜਾ ਤੇ ਵੱਜੀਆ ਲਕੀਰਾ ਮੋੜ ਦਿੱਤੀਆ
ਬੁੱਲ੍ਹਾ ਸਾਡਿਆ ਤੇ ਹਾਸੇ ਮੋੜਨੇ ਨੂੰ ਭੁੱਲੀ
ਸਾਡੇ ਪਿਆਰ ਦਾ ਹੁਸੀਨ ਇਕ ਤਾਰ ਪਿਆ ਏ
ਸਾਡਾ ਤੇਰੇ ਕੋਲ ਸਮਾਨ ਅਜੇ ਹੋਰ ਪਿਆ ਏ ।
ਪੇਸਕਸ: ਪਰਮਜੀਤ ਸਿੰਘ
|