ਸ਼ਾਰਜਾਹ ਕਬੱਡੀ
ਕੱਪ ਲਈ 25 ਹਜਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ-ਸਵਿੰਦਰ ਸਿੰਘ
ਸ਼ਾਰਜਾਹ ਤੋਂ ਪਰਮਜੀਤ ਸਿੰਘ ਬਾਗੜੀਆ ਤੇ ਜਸਵੰਤ ਸਿੰਘ ਖੜਗ ਦੀ
ਵਿਸ਼ੇਸ ਰਿਪੋਰਟ
ਯੂ.ਏ.ਈ.ਦੇ ਟਰਾਂਸਪੋਰਟਰਾਂ ਤੇ ਕਬੱਡੀ ਪ੍ਰਮੋਟਰਾਂ
ਵਲੋਂ ਬੜੇ ਜੋਰ-ਸ਼ੋਰ ਨਾਲ ਸ਼ਾਰਜਾਹ ਕਬੱਡੀ ਕੱਪ ਦੀਆਂ ਤਿਆਰੀਆਂ
ਕੀਤੀਆਂ ਜਾ ਰਹੀਆਂ ਹਨ। ਲਗਭਗ 10 ਅੰਤਰਰਾਸ਼ਟਰੀ ਟੀਮਾਂ ਲਈ ਪ੍ਰਮੋਟਰ
ਆਪਣੀ-ਆਪਣੀ ਪਸੰਦ ਦੇ ਖਿਡਾਰੀ ਸੱਦ ਰਹੇ ਹਨ। ੀੲਸ ਅਰਬ ਮੁਲਕ ਯੂ.ਏ.ਈ.
ਵਿਚ ਕਬੱਡੀ ਟੂਰਨਾੱਮੈਂਟ ਦੀ ਸ਼ੁਰੂਆਤ ਕਰਨ ਵਾਲੇ ਸ. ਸਵਿੰਦਰ ਸਿੰਘ
ਰੂਪ ਟਰਾਂਸਪਰਟ ਮੈਂਬਰ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੇ ਕਬੱਡੀ
ਮੈਦਾਨ ਦਾ ਨਿਰੀਖਣ ਕਰਦਿਆਂ ਦੱਸਿਆ ਕਿ ਮੈਦਾਨ ਵਿਚ 25 ਹਜਾਰ ਦਰਸ਼ਕਾਂ
ਦੇ ਬੈਠਣ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਉਹਨ੍ਹਾਂ ਦੱਸਿਆ ਕਿ ਟੂਰਨਾਮੈਂਟ ਨੂੰ ਲੈ ਕੇ ਸਥਾਨਕ ਪੰਜਾਬੀ ਟਰਾਂਸਪੋਰਟਰਾਂ
ਤੇ ਕਬੱਡੀ ਪ੍ਰਮੋਟਰਾਂ ਵਿਚ ਸਿਰੇ ਦਾ ਉਤਸ਼ਾਹ ਹੈ।ਮਿਤੀ 8 ਅਤੇ
9 ਦਸੰਬਰ ਨੂੰ ਹੋ ਰਹੇ ਇਸ ਟੂਰਨਾਮੈਂਟ ਵਿਚ 10 ਸਥਾਨਕ ਟਰਾਂਸਪੋਰਟਾਂ
ਵਿਚ ਕੰਮ ਕਰਦੇ ਨੌਜਵਾਨ ਕਬੱਡੀ ਖਿਡਾਰੀਆਂ ਦੀਆਂ ਟੀਮਾਂ ਦੇ ਮੁਕਾਬਲੇ
ਵੀ ਖਿੱਚ ਦਾ ਕੇਂਦਰ ਰਹਿਣਗੇ। ਉਹਨਾਂ ਦਸਿਆ ਕਿ ਪੰਜਾਬ ਤੋਂ ਪ੍ਰਸਿੱਧ
ਕਬੱਡੀ ਖਿਡਾਰੀਆਂ ਦੇ ਨਾਲ-ਨਾਲ ਸ਼੍ਰੀ ਅਰੁਨੇਸ਼ ਸ਼ਾਕਰ ਪਾਰਲੀਮਾਨੀ
ਸੈਕਟਰੀ ਪੰਜਾਬ ਸਰਕਾਰ ਅਤੇ ਪ੍ਰਸਿਧ ਕੁਮੈਂਟਟੇਰ ਅਰਵਿੰਦਰ ਕੋਛੜ
ਤੇ ਮੱਖਣ ਅਲੀ ਵੀ ਪਹੁੰਚ ਰਹੇ ਹਨ। ਪਹੁੰਚ ਰਹੇ ਕਬੱਡੀ ਕੋਚਾਂ ਵਿਚ
ਜਿੰਦਰ ਖਾਨੋਵਾਲ ਤੇ ਸੁਮਿੱਤਰ ਸਿੰਘ ਦੇ ਨਾਂ ਵੀ ਸ਼ਾਮਲ ਹਨ । ਕੈਨੇਡਾ
ਤੇ ਅਮਰੀਕਾ ਸਮੇਤ ਹੋਰਨਾ ਦੇਸ਼ਾਂ ਤੋਂ ਆਉਣ ਵਾਲੇ ਕਬੱਡੀ ਪ੍ਰੇਮੀ
ਇਸ ਟੂਰਨਾਮੈਂਟ ਦੇ ਖਾਸ ਮਹਿਮਾਨ ਹੋਣਗੇ।
ਗੋਰਿਆਂ ਦੇ ਕਲੱਬ ਕਰਕੇ ਜਾਣੇ ਜਾਂਦੇ ਸ਼ਰਜਾਹ ਦੇ ਵਾਂਡਰਰਜ ਕਲੱਬ
ਦੇ ਘਾਹਦਾਰ ਮੈਦਾਨ ਵਿਚ ਹੋ ਰਹੇ ਇਸ ਕਬੱਡੀ ਕੱਪ ਵਿਚ ਕੈਨੇਡਾ,
ਅਮਰੀਕਾ ਅਤੇ ਇੰਗਲੈਂਡ ਦੀ ਧਰਤੀ ਦੇ ਬੈਸਟ ਰਹੇ ਧਾਵੀ ਤੇ ਜਾਫੀ
ਯੂ.ਏ.ਈ ਦੇ ਪੰਜਾਬੀ ਦਰਸ਼ਕਾਂ ਨੂੰ ਆਪਣੇ ਜੌਹਰ ਵਿਖਾਉਣਗੇ । ਸ.
ਸਵਿੰਦਰ ਸਿੰਘ ਭਊ ਜੋ ਰੂਪ ਟਰਾਂਸਪੋਰਟ ਦੇ
ਨਾਂ ਤੇ ਅੰਤਰਰਾਸ਼ਟਰੀ ਟੀਮ ਸਪਾਂਸਰ ਕਰ ਰਹੇ ਹਨ , ਹੁਰਾਂ ਬੜੇ
ਮਾਣ ਨਾਲ ਦੱਸਿਆ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੱਤਾ ਗੁਰਦਾਸਪੁਰੀਆ
ਜਿਸਦਾ 6 ਦਸੰਬਰ ਨੂੰ ਵਿਆਹ ਹੈ ਉਹ ਵੀ 7 ਦਸੰਬਰ ਕਬੱਡੀ ਕੱਪ ਖੇਡਣ
ਲਈ ਪਹੁੰਚ ਰਿਹਾ ਹੈ। ਉਹਨਾਂ ਦੇ ਨਾਲ ਸ. ਗੁਰਚਰਨ ਸਿੰਘ ਸੋਹਲ ,ਸੋਹਿਲ
ਟਰਾਂਸਪੋਰਟ ਵਾਲੇ , ਸ.ਮਹਿੰਦਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ,ਜਗਰੂਪ
ਸਿੰਘ,ਮਿਸਟਰ ਭੋਲਾ ਸਪਰਿੰਗ ਦੇਲ ਸਕੂਲ ਅਤੇ ਧਰਮਪਾਲ ਸਿੰਘ ਧਾਲੀਵਾਲ
ਦੋਨਾ ਵੀ ਹਾਜਰ ਸਨ।
ਫੋਟੋ; 1.ਸਾਰਜਾਹ ਕਬੱਡੀ ਕੱਪ ਦੇ ਪ੍ਰਬੰਧਕੀ
ਕਮੇਟੀ ਮੈਂਬਰ ਸ. ਸਵਿੰਦਰ ਸਿੰਘ ਭਊ ਪ੍ਰਬੰਧਾਂ ਦਾ ਜਾਇਜਾ ਲੈਂਦੇ
ਹੋਏ , ਨਾਲ ਹਨ ਗੁਰਚਰਨ ਸਿੰਘ ਸੋਹਲ,ਜਗਰੁਪ ਸਿੰਘ,ਮਹਿੰਦਰ ਸਿੰਘ ਸਾਬਕਾ
ਪ੍ਰਧਾਨ ਗੁਰਦੁਆਰਾ,ਮਿਸਟਰ ਭੋਲਾ ਸਪਰਿੰਗ ਡੇਲ ਸਕੂਲ ਵਾਲੇ, ਤੇ ਧਰਮਪਾਲ
ਸਿੰਘ ਧਾਲੀਵਾਲ ਦੋਨਾ।
2. ਦਰਸ਼ਕਾਂ ਦੇ ਬੈਠਣ ਲਈ ਕੀਤੇ ਜਾ ਰਹੇ ਪ੍ਰਬੰਧ ।
|