ਸ਼ਾਰਜਾਹ ਕਬੱਡੀ
ਕੱਪ ਦੇ ਪਹਿਲੇ ਦਿਨ ਸਥਾਨਕ ਕਬੱਡੀ ਟੀਮਾਂ ਦੇ ਮੁਕਾਬਲੇ ਹੋਏ
ਸ਼ਾਰਜਾਹ ਤੋਂ ਜਸਵੰਤ ਸਿੰਘ ਖੜਗ ਤੇ ਪਰਮਜੀਤ ਸਿੰਘ ਬਾਗੜੀਆ ਦੀ ਵਿਸ਼ੇਸ
ਰਿਪੋਰਟ
ਅੱਜ
ਸ਼ਾਰਜਾਹ
ਕਬੱਡੀ ਕੱਪ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ
ਉਪਰੰਤ ਅਰਦਾਸ ਨਾਲ ਕੀਤੀ। ਕਬੱਡੀ ਦੇ ਪਹਿਲੇ ਮੈਚ ਦਾ ਉਦਘਾਟਨ ਮੁੱਖ
ਮਹਿਮਾਨ ਸ੍ਰੀ ਅਰੁਨੇਸ਼ ਸ਼ਾਕਰ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ
ਨੇ ਕੀਤਾ। ਉਨ੍ਹਾਂ ਨਾਲ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵਿਚੋਂ
ਸ. ਸਵਿੰਦਰ ਸਿੰਘ ਭਉ, ਤਰਲੋਚਨ ਸਿੰਘ ਗਿੱਲ,ਗੁਰਦੇਵ ਸਿੰਘ ਦੇਬੀ
ਪੁਰੇਵਾਲ,ਹਰਜਿੰਦਰ ਸਿੰਘ ਖਾਲਸਾ, ਕਰਮਜੀਤ ਸਿੰਘ ਸੋਹਲ,ਗੁਰਦਿਆਲ
ਸਿੰਘ ਰਫੀ ਮਾਰਬਲ ਸਮੇਤ ਟੂਰਨਾਮੈਂਟ ਦੀ ਟੈਕਨੀਕਲ ਕਮੇਟੀ ਦੇ ਮੈਂਬਰ
ਗੁਰਚਰਨ ਸਿੰਘ ਸੋਹਲ,ਅਵਤਾਰ ਸਿੰਘ ਤੇ ਗੁਰਦੇਵ ਦੇਬੀ ਨਾਲ ਦਰਸ਼ਕਾਂ
ਦੇ ਬੈਠਣ ਲਈ ਆਰਜੀ ਸਟੇਡੀਅਮ ਦਾ ਪ੍ਰਬੰਧ ਕਰਨ ਵਾਲੇ ਸ.ਬੂਟਾ ਸਿੰਘ
ਅਲ ਰੱਖਾ ਕੰਪਨੀ ਤੇ ਮੱਖਣ ਸੰਗਰ ਹਕੀਮਪੁਰ ਵਾਲੇ ਵੀ ਹਾਜਰ ਸਨ।
ਪੰਜਾਬ ਤੋਂ ਸੰਤ ਜਰਨੈਲ ਸਿੰਘ ਮੋਹਨ ਮਾਜਰੇ ਵਾਲਿਆਂ ਵੀ ਵਿਸ਼ੇਸ
ਹਾਜਰੀ ਭਰੀ। ਮੈਦਾਨ ਦੁਆਲੇ ਕਬੱਡੀ ਦੇ ਸ਼ੁਕੀਨ ਦਰਸ਼ਕਾ ਦੈ ਏਨੀ ਭੀੜ
ਜੁੜੀ ਕਿ ਚਾਰੇ ਪਾਸੇ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਪ੍ਰਬੰਧਕਾਂ
ਨੇ ਭੀੜ ਨੂੰ ਕਾਬੂ ਕਰਨ ਲਈ ਸ਼ਿੇਸ਼ ਸਕਿਉਰਟੀ ਦਾ ਇੰਤਜਾਮ ਕੀਤਾ ਹੋਇਆ
ਸੀ।
ਸਥਾਨਕ ਕਬੱਡੀ ਟੀਮਾਂ ਦੇ ਹੋਏ ਮੁਕਾਬਲਿਆਂ ਵਿਚ ਸ਼ੇਰੇ ਪੰਜਾਬ ਦੀ
ਟੀਮ ਨੇ ਸਿੰਘ ਸਭਾ ਦੀ ਟੀਮ ਨੂੰ ਸਾਢੇ 3 ਦੇ ਮੁਕਾਬਲੇ 37 ਅੰਕਾਂ
ਨਾਲ ਹਰਾ ਕੇ ਜੇਤੂ ਸ਼ੁਰੂਆਂਤ ਕੀਤੀ। ਦੂਜੇ ਮੈਚ ਵਿਚ ਪਾਕਿਸਤਾਨੀ
ਗੱਭਰੂਆਂ ਦੀ ਟੀਮ ਚੀਮਾ ਟਰਾਂਸਪੋਰਟ ਦੀ ਟੀਮ ਨੇ ਅਲਫ ਟਰਾਂਸਪੋਰਟ
ਦੀ ਟੀਮ ਨੂੰ 16 ਦੇ ਮੁਕਾਬਲੇ ਸਾਢੇ 34 ਅੰਕਾਂ ਨਾਲ ਹਰਾਇਆ। ਤੀਜੇ
ਮੈਚ ਵਿਚ ਪਾਕਿਸਤਾਨੀ ਖਿਡਾਰੀਆਂ ਵਾਲੀ ਵਲਦੀਆ
(ਮਿਉਂਸਪਲ
ਕਮੇਟੀ) ਸ਼ਾਰਜਾਹ ਦੀ ਟੀਮ ਨੂੰ ਪੰਜਾਬੀ ਗੱਭਰੂਆਂ ਵਾਲੀ ਧਾਲੀਵਾਲ
ਕਲੱਬ ਨੇ ਸਾਢੇ 20 ਦੇ ਮੁਕਾਬਲੇ 34 ਅੰਕਾਂ ਨਾਲ ਹਰਇਆ। ਚੌਥੇ ਮੈਚ
ਵਿਚ ਕੇ. ਸੀ.ਸੀ. ਕੰਪਨੀ ਨੂੰ ਦੁਆਬਾ ਕਲੱਬ ਨੇ 30 ਅੰਕਾਂ ਦੇ ਫਰਕ
ਨਾਲ ਹਰਾਇਆ। ਸੋਹਲ ਇੰਟਰਨੈਸ਼ਨਲ ਟਰਾਂਸਪੋਰਟ ਨੇ ਮਸ਼ਿਆਨਾ ਟਰਾਂਸਪੋਰਟ
ਨੂੰ 16 ਅੰਕਾਂ ਦੇ ਫਰਕ ਨਾਲ ਹਰਾਇਆ।
ਇੰਟਰਨੈਸ਼ਨਲ ਟੀਮਾਂ ਦੇ ਪਹਿਲੇ ਮੈਚ ਵਿਚ ਹਰਜਿੰਦਰ ਸਿੰਘ ਖਾਲਸਾ
ਵਲੋਂ ਸਪਾਂਸਰ ਤੇ ਬਾਂਕਾ ਮਨਸੂਰਵਾਲ ਦੀ ਅਗਵਾਈ ਵਿਚ ਤਿਆਰ ਟੀਮ
ਨੇ ਪਾਕਿਸਤਾਨੀ ਮੁੰਡਿਆਂ ਦੀ ਟੀਮ ਅਲਸਫਾ ਨੂੰ 17 ਅੰਕਾਂ ਦੇ ਵੱਡੇ
ਫਰਕ ਨਾਲ ਹਰਾਇਆ। ਕਬੱਡੀ ਦੇ ਮੈਚਾਂ ਦੀ ਕੁਮੈਂਟਰੀ ਅੰਤਰਰਾਸ਼ਟਰੀ
ਕੁਮੈਂਟੇਟਰ ਮੱਖਣ ਅਲੀ, ਇੰਦਰਜੀਤ ਪੱਡਾ,ਸੁਰਜੀਤ ਸਿੰਘ ਜੀਤਾ ਕਕਰਾਲੀ
ਤੇ ਰੁਪਿੰਦਰ ਜਲਾਲ ਨੇ ਕੀਤੀ। ਕੱਲ੍ਹ ਨੂੰ ਸਥਾਨਕ ਟੀਮਾਂ ਦੇ ਫਾਈਨਲ
ਤੇ ਅੰਤਰਰਾਸ਼ਟਰੀ ਟੀਮਾਂ ਦੇ ਦਿਲਚਸਪ ਮੈਚ ਹੋਣਗੇ।

ਤਸਵੀਰਾਂ-ਪਰਮਜੀਤ ਸਿੰਘ ਬਾਗੜੀਆ